ਹਮਲਾ ਸਿਕੇਡਿਆਂ ਦਾ

ਉਹ ਹਮਲਾਵਰ ਫੌਜਾਂ ਦੀਆਂ ਪਲਟੂਨਾਂ ਦੇ ਅੰਦਾਜ਼ ਨਾਲ ਆਉਣੇ ਸ਼ੁਰੂ ਹੋਏੇ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਗਿਣਤੀ ਵਿੱਚ।ਇੱਕ ਤੋਂ ਬਾਅਦ ਦੂਜਾ ਇੱਕ ਇੱਕ ਕਰਕੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਪੰਦਰਾਂ ਪੂਰਬੀ ਸੂਬਿਆਂ ਨੂੰ ਘੇਰ ਲਿਆ। ਉਹ ਹਰ ਪਾਸੇ ਸਨ, ਵੱਡੇ ਵੱਡੇ ਰੁੱਖਾਂ ਨੂੰ ਘੇਰੀਂ ਬੈਠੇ, ਚੀਕ ਚਿਹਾੜਾ ਪਾਂਉਂਦੇ; ਤੇ ਫੇਰ ਬੱਸ ਗਾਇਬ, ਇੱਕ ਦਮ ਗਾਇਬ, ਤੇ ਦੁਬਾਰਾ ਫੇਰ ਚੁੱਪ ਚਾਂ ਵਰਤ ਗਈ। ਕੀ ਕ੍ਰਿਸ਼ਮਾ ਹੈ ਕੁਦਰਤ ਦਾ, ਕੀ ਅਜੀਬ ਜ਼ਿੰਦਗੀ, ਸਤਾਰਾਂ ਸਾਲਾਂ ਦੇ ਧਰਤੀ ਅੰਦਰਲੇ ਬਚਪਨ ਤੋਂ ਬਾਅਦ ਸਿਰਫ ਦੋ ਤਿੰਨ ਹਫਤੇ ਦੀ ਖੁੱਲੀ ਹਵਾ ਤੇ ਚਾਨਣਜੁਆਨ ਹੋਣ ਲਈ, ਉੱਡਣ ਖੇਡਣ ਲਈ, ਚੀਕ ਚਿਹਾੜਾ ਪਾਉਂਣ ਲਈ, ਬੱਚੇ ਜੰਮਣ ਲਈ, ਤੇ ਫੇਰਫੇਰ ਕੀ? ਫੇਰ ਖੇਲ ਖਤਮ।